ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਵਿੱਚ 1144 ਕਰੋੜ ਰੁਪਏ ਦੇ ਕੂੜਾ ਪ੍ਰਬੰਧਨ ਟੈਂਡਰ ਬਾਰੇ ਸਵਾਲ ਖੜ੍ਹੇ ਹੋ ਗਏ ਹਨ। ਵਿਰੋਧੀ ਧਿਰ ਅਤੇ ਆਮ ਲੋਕ ਪੁੱਛ ਰਹੇ ਹਨ ਕਿ ਨਗਰ ਨਿਗਮ ਪ੍ਰਸ਼ਾਸਨ ਮੌਜੂਦਾ ਸਮੇਂ ਜਿਹੜਾ ਕੰਮ 900 ਰੁਪਏ ਪ੍ਰਤੀ ਟਨ ਦੇ ਹਿਸਾਬ ਨਾਲ ਕਰਵਾ ਰਿਹਾ ਹੈ, ਉਹੀ ਕੰਮ ਹੁਣ ਕਿਸੇ ਪ੍ਰਾਈਵੇਟ ਕੰਪਨੀ ਹਵਾਲੇ ਕਰਕੇ 3300 ਰੁਪਏ ਪ੍ਰਤੀ ਟਨ ਦੇ ਰੇਟ ਨਾਲ ਕਿਉਂ ਕਰਵਾਉਣਾ ਚਾਹੁੰਦਾ ਹੈ। ਇਸ ਫੈਸਲੇ ਨਾਲ ਨਗਰ ਨਿਗਮ ਦੇ ਖ਼ਜ਼ਾਨੇ ਸਿਰ