ਸਮੱਗਰੀ 'ਤੇ ਜਾਓ

ਮੁੱਖ ਸਫ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ
ਟੈਲੀਗਰਾਮ ਗਰੁੱਪ ਵਿੱਚ ਜੁੜੋ ਸਾਨੂੰ ਫ਼ੇਸਬੁੱਕ ਉੱਤੇ ਲਾਈਕ ਕਰੋ ਟਵਿੱਟਰ ਉੱਤੇ ਸਾਡੇ ਨਾਲ ਜੁੜੋ ਇੰਸਟਾਗ੍ਰਾਮ ਉੱਤੇ ਸਾਨੂੰ ਫੌਲੋ ਕਰੋ ਯੂਟਿਊਬ ਉੱਤੇ ਸਾਡੀਆਂ ਵੀਡੀਓਜ਼ ਦੇਖੋ

Image

ਪੰਜਾਬੀ ਵਿਕੀਪੀਡੀਆ

ਇੱਕ ਆਜ਼ਾਦ ਵਿਸ਼ਵਕੋਸ਼ ਜਿਸ ਵਿੱਚ ਕੋਈ ਵੀ ਯੋਗਦਾਨ ਪਾ ਸਕਦਾ ਹੈ।

ਇਸ ਸਮੇਂ ਕੁੱਲ ਲੇਖਾਂ ਦੀ ਗਿਣਤੀ 59,735 ਹੈ ਅਤੇ ਕੁੱਲ 132 ਸਰਗਰਮ ਵਰਤੋਂਕਾਰ ਹਨ।

ਤੁਸੀਂ ਵੀ ਇਸ ਵਿਸ਼ਵਕੋਸ਼ ਵਿੱਚ ਯੋਗਦਾਨ ਪਾ ਸਕਦੇ ਹੋ। ਵਿਕੀਪੀਡੀਆ 342 ਭਾਸ਼ਾਵਾਂ ਵਿੱਚ ਮੌਜੂਦ ਹੈ। ਪੰਜਾਬੀ ਵਿੱਚ ਵਿਕੀਪੀਡੀਆ ਦਾ ਸਫ਼ਰ 3 ਜੂਨ 2002 (24 ਸਾਲ ਪਹਿਲਾਂ) (2002-06-03) ਸ਼ੁਰੂ ਹੋਇਆ।

Image ਚੁਣਿਆ ਹੋਇਆ ਲੇਖ

ਸਿੰਘ ਸਭਾ ਲਹਿਰ ਬਣਾਉਣ ਲਈ 1 ਅਕਤੂਬਰ 1873 ਨੂੰ ਮੰਜੀ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ. ਠਾਕੁਰ ਸਿੰਘ ਸੰਧਾਵਾਲੀਆ ਦੀ ਪ੍ਰਧਾਨਗੀ ਹੇਠ ਇਕੱਤਰਤਾ ਬੁਲਾਈ ਗਈ। ਵਿਚਾਰ-ਵਟਾਂਦਰੇ ਤੋਂ ਬਾਅਦ ਸ੍ਰੀ ਗੁਰੂ ਸਿੰਘ ਸਭਾ, ਅੰਮ੍ਰਿਤਸਰ ਕਾਇਮ ਕੀਤੀ ਗਈ। ਗਿਆਨੀ ਗਿਆਨ ਸਿੰਘ ਨੂੰ ਸਕੱਤਰ ਨਿਯੁਕਤ ਕੀਤਾ ਗਿਆ। ਸਿੱਖ ਧਰਮ ਅਧਿਆਤਮਿਕਤਾ ਅਤੇ ਸਚਿਆਰਤਾ ਦੇ ਨਾਲ ਸੰਗਤ ਤੇ ਪੰਗਤ ਦੀ ਅਜਿਹੀ ਜੀਵਨ ਜਾਚ ਹੈ ਜੋ ਬਰਾਬਰੀ ਤੇ ਭਰਾਤਰੀ ਭਾਵ ਉਪਰ ਆਧਾਰਿਤ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਨਿੱਜੀ ਸੁਆਰਥ ਨੂੰ ਮੁੱਖ ਰੱਖਦਿਆਂ ਬਹੁਤੇ ਪੰਜਾਬੀ, ਸਿੱਖ ਬਣ ਗਏ ਸਨ। ਅਚਾਨਕ ਇਸ ਵਾਧੇ ਕਾਰਨ ਸਿੱਖੀ ਦਾ ਮੂਲ ਸਰੂਪ ਕਾਫ਼ੀ ਧੁੰਦਲਾ ਹੋ ਗਿਆ ਸੀ। ਸਿੱਖ ਆਪਣੀ ਨਿਆਰੀ ਵਿਰਾਸਤ ਨੂੰ ਭੁੱਲ ਕੇ ਮੁੜ ਅਗਿਆਨਤਾ ਅਤੇ ਅੰਧਕਾਰ ਵਿੱਚ ਫਸ ਕੇ ਜੀਵਨ ਜਿਉਣ ਲੱਗ ਗਏ ਸਨ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਵਿੱਚ ਵੱਖ-ਵੱਖ ਧਰਮਾਂ/ਮਤਾਂ ਦੇ ਪ੍ਰਚਾਰਕ ਮਨਮਰਜ਼ੀ ਨਾਲ ਪ੍ਰਚਾਰ ਕਰ ਰਹੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦਾ ਕੋਈ ਵੀ ਉਤਰਾਧਿਕਾਰੀ ਰਾਜ ਦੀ ਵਾਗਡੋਰ ਸੰਭਾਲਣ ਵਿੱਚ ਸਫ਼ਲ ਨਹੀਂ ਹੋ ਸਕਿਆ। ਦਸ ਸਾਲਾਂ ਵਿੱਚ ਖ਼ਾਲਸਾ ਰਾਜ ਦੀ ਥਾਂ ਅੰਗਰੇਜ਼ੀ ਰਾਜ ਸਥਾਪਤ ਹੋ ਗਿਆ। ਇਸ ਰਾਜਸੀ ਤਬਦੀਲੀ ਕਾਰਨ ਸਮਾਜਿਕ ਅਤੇ ਧਾਰਮਿਕ ਕੀਮਤਾਂ ਦਾ ਬੜੀ ਤੇਜ਼ੀ ਨਾਲ ਪਤਨ ਹੋਇਆ। ਇਸ ਸਮੇਂ ਦੌਰਾਨ ਮੁੜ ਆਪਣੇ ਮੂਲ ਧਰਮ ’ਚ ਪ੍ਰਵੇਸ਼ ਕਰ ਗਈਆਂ ਕੁਝ ਸਿੱਖ ਸੰਸਥਾਵਾਂ ਦੇ ਯਤਨ ਪ੍ਰਸ਼ੰਸਾਯੋਗ ਪਰ ਬੜੇ ਸੀਮਤ ਸਨ। ਧਰਮੀ ਸਿੰਘਾਂ ਨੇ ਇਸ ਲਲਕਾਰ ਨਾਲ ਟੱਕਰ ਲੈਣ ਲਈ ਤਿਆਰੀ ਆਰੰਭੀ ਜਿਸਦੇ ਫਲਸਰੂਪ ਸਿੰਘ ਸਭਾ ਲਹਿਰ ਹੋਂਦ ਵਿੱਚ ਆਈ।

Image ਅੱਜ ਇਤਿਹਾਸ ਵਿੱਚ 1 ਅਕਤੂਬਰ

1 ਅਕਤੂਬਰ:

Image
ਐਨੀ ਬੇਸੈਂਟ

ਹੋਰ ਦੇਖੋ ਚੋਣਵੀਆਂ ਵਰ੍ਹੇ-ਗੰਢਾਂ : 30 ਸਤੰਬਰ • 1 ਅਕਤੂਬਰ • 2 ਅਕਤੂਬਰ


Image ਕੀ ਤੁਸੀਂ ਜਾਣਦੇ ਹੋ

...ਕਿ ਵਿਕੀਪੀਡੀਆ ਸੂਚੀ ਵਿੱਚ 'ਪੰਜਾਬੀ ਵਿਕੀਪੀਡੀਆ' (ਗੁਰਮੁਖੀ ਲਿਪੀ) ਦਾ ਸਥਾਨ 332 ਵਿੱਚੋਂ 104ਵਾਂ ਹੈ।
...ਕਿ ਮੁਹੰਮਦ ਦੁਨੀਆ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਨਾਮ ਹੈ।
...ਕਿ ਇਟਲੀ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਇਨ ਨੈਪੋਲੀਅਨ ਨੇ ਤਿਆਰ ਕੀਤਾ ਸੀ।
...ਕਿ ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
...ਕਿ Dreamt ਅੰਗਰੇਜ਼ੀ ਦਾ ਇੱਕੋ-ਇੱਕ ਸ਼ਬਦ ਹੈ, ਜੋ 'mt' ਨਾਲ ਖ਼ਤਮ ਹੁੰਦਾ ਹੈ।
...ਕਿ 2011 ਵਿੱਚ ਨਵੇਂ ਬਣੇ ਦੇਸ਼ 'ਦੱਖਣੀ ਸੁਡਾਨ' ਦੀ ਰਾਜਧਾਨੀ 'ਜੂਬਾ' ਹੈ।
...ਕਿ ਚੂਹਾ, ਊਠ ਤੋਂ ਵੀ ਜਿਆਦਾ ਦੇਰ ਪਾਣੀ ਬਿਨਾਂ ਰਹਿ ਸਕਦਾ ਹੈ।
...ਕਿ ਉਮਰ ਵਧਣ ਦੇ ਨਾਲ ਵੀ ਵਿਅਕਤੀ ਦੇ ਡੀ.ਐੱਨ.ਏ. ਵਿੱਚ ਕੋਈ ਫ਼ਰਕ ਨਹੀਂ ਆਉਂਦਾ।
...ਕਿ ਸਾਡੇ ਦਿਮਾਗ ਦਾ ਖੱਬਾ ਹਿੱਸਾ ਸਾਡੇ ਸਰੀਰ ਦੇ ਸੱਜੇ ਹਿੱਸੇ ਨੂੰ, ਅਤੇ ਦਿਮਾਗ ਦਾ ਸੱਜਾ ਹਿੱਸਾ ਸਰੀਰ ਦੇ ਖੱਬੇ ਹਿੱਸੇ ਨੂੰ ਕੰਟਰੋਲ ਕਰਦਾ ਹੈ।
...ਕਿ ਇੱਕ 60 ਕਿੱਲੋ ਭਾਰਾ ਵਿਅਕਤੀ ਚੰਦ ਉੱਪਰ 10 ਕਿੱਲੋ ਦਾ ਅਤੇ ਸੂਰਜ ਉੱਪਰ 1624 ਕਿੱਲੋ (ਲਗਭਗ) ਹੋਵੇਗਾ।
...ਕਿ ਮਨੁੱਖ ਦੇ ਖੂਨ ਦੀ ਇੱਕ ਬੂੰਦ ਵਿੱਚ 250 ਅਰਬ ਸੈੱਲ ਹੁੰਦੇ ਹਨ।

Image ਖ਼ਬਰਾਂ

2017 ਵਿੱਚ ਡੌਨਲਡ ਟਰੰਪ
ਡੌਨਲਡ ਟਰੰਪ

Image ਚੁਣੀ ਹੋਈ ਤਸਵੀਰ

Image
ਕੰਨਿਆਕੁਮਾਰੀ ਵਿੱਖੇ ਵਿਵੇਕਾਨੰਦ ਦੀ ਯਾਦਗਾਰ।

ਤਸਵੀਰ: Bhawani Gautam


Image ਹੋਰ ਭਾਸ਼ਾਵਾਂ ਵਿੱਚ ਵਿਕੀਪੀਡੀਆ

Image ਹੋਰ ਵਿਕੀਮੀਡੀਆ ਪ੍ਰਾਜੈਕਟ

ਵਿਕੀਪੀਡੀਆ ਸਵੈ-ਸੇਵੀ ਸੋਧਕਾਂ ਵੱਲੋਂ ਲਿਖਿਆ ਗਿਆ ਐ। ਇਹ ਵਿਕੀਮੀਡੀਆ ਸੰਸਥਾ ਵੱਲੋਂ ਮੇਜ਼ਬਾਨੀ ਕੀਤੀ ਗਈ ਇੱਕ ਗੈਰ-ਮੁਨਾਫ਼ਾ ਸੰਸਥਾ ਜੋ ਕਿ ਹੋਰ ਸਵੈ-ਸੇਵੀ ਪ੍ਰੋਜੈਕਟਾਂ ਦੀ ਮੇਜ਼ਬਾਨੀ ਵੀ ਕਰਦੀ ਐ।